Punjab Transfers: 6 DRO, 22 Tehsildar and 5 Naib Tehsildar Transferred

transfer-2

ਚੰਡੀਗੜ੍ਹ, 2 ਦਸੰਬਰ: ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 6 ਜ਼ਿਲ੍ਹਾ ਮਾਲ ਅਧਿਕਾਰੀ, 22 ਤਹਿਸੀਲਦਾਰ ਅਤੇ 5 ਨਾਇਬ ਤਹਿਸੀਲਦਾਰ ਦੇ ਤਬਾਦਲੇ  ਦੇ ਹੁਕਮ ਜਾਰੀ ਕੀਤੇ ਹਨ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਨੇ ਕਿਹਾ ਹੈ ਕਿ 6 ਜਿਲਾ ਮਾਲ ਅਫਸਰਾਂ ਵਿਚ ਸ੍ਰੀ ਮੁਕੇਸ਼ ਕੁਮਾਰ ਨੂੰ ਅੰਮ੍ਰਿਤਸਰ, ਜਸ਼ਨਜੀਤ ਸਿੰਘ ਨੂੰ ਕਪੁਰਥਲਾ, ਪਿੰਕੀ ਦੇਵੀ ਨੂੰ ਫਾਜਿਲਕਾ, ਪਰਮਜੀਤ ਕੌਰ ਨੂੰ ਪਠਾਨਕੋਟ, ਸ੍ਰੀ ਜਸਵੰਤ ਸਿੰਘ ਨੂੰ ਰੂਪਨਗਰ ਅਤੇ ਸੁਖਵਿੰਦਰ ਸਿੰਘ ਢਿਲੋਂ ਨੂੰ ਬਠਿੰਡਾ ਵਿਖੇ ਤਬਦੀਲ ਕੀਤਾ ਗਿਆ ਹੈ।

22 ਤਹਿਸੀਲਦਾਰਾਂ ਵਿਚ ਪਰਦੀਪ ਸਿੰਘ ਬੈਂਸ ਨੂੰ ਮਜੀਠਾ, ਗੁਰਮੀਤ ਸਿੰਘ ਨੂੰ ਸ਼ਾਹਕੋਟ, ਜੈਤ ਕੁਮਾਰ ਨੂੰ ਗੁਰ ਹਰਸਹਾਏ, ਸੰਧੂਰਾ ਸਿੰਘ ਨੂੰ ਮੌੜ, ਆਰ ਕੇ ਜੈਨ ਨੂੰ ਜੈਤੋਂ, ਗੁਰਦੇਵ ਸਿੰਘ ਨੂੰ ਪਟਿਆਲਾ, ਹਰਸਿਮਰਨ ਸਿੰਘ ਨੂੰ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ, ਹਰਮਿੰਦਰ ਸਿੰਘ ਨੂੰ ਕਪੂਰਥਲਾ, ਭੁਪਿੰਦਰ ਸਿੰਘ ਨੂੰ ਫਿਲੌਰ, ਲਖਵਿੰਦਰ ਸਿੰਘ ਨੂੰ ਗੁਰਦਾਸਪੁਰ, ਐਸ ਸੀ ਭਾਰਦਵਾਜ ਨੂੰ ਲਹਿਰਾ, ਹਰਬੰਸ ਸਿੰਘ-1 ਨੂੰ ਗਿਦੜਬਾਹਾ, ਜੋਗਿੰਦਰ ਸਿੰਘ ਨੂੰ ਰਾਏਕੋਟ, ਮਨਦੀਪ ਕੌਰ ਨੂੰ ਟੀ ਓ ਐਸ ਡੀ, ਪਟਿਆਲਾ, ਪੁਸ਼ਪਿੰਦਰ ਕੌਰ ਨੂੰ ਰਾਮਪੁਰਾ ਫੂਲ, ਬਲਕਰਨ ਸਿੰਘ ਨੂੰ ਬਰਨਾਲਾ, ਇੰਦਰਦੇਵ ਸਿੰਘ ਨੂੰ ਬੰਗਾ, ਗੁਰਮੰਦਰ ਸਿੰਘ ਨੂੰ ਖਰੜ, ਸਰਬਜੀਤ ਸਿੰਘ ਨੂੰ ਐਸ ਏ ਐਸ ਨਗਰ, ਰਜੀਵ ਪਾਲ ਨੂੰ ਪੀ ਡਬਲਯੂ ਡੀ ਪਟਿਆਲਾ, ਅਜੀਤ ਪਾਲ ਸਿੰਘ ਨੂੰ ਜਲੰਧਰ-1 ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਅੰਮ੍ਰਿਤਸਰ-1 ਵਿਖੇ ਤਬਦੀਲ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਨਾਇਬ ਤਹਿਸੀਲਦਾਰਾਂ ਵਿਚੋਂ ਚਰਨਜੀਤ ਕੌਰ ਨੂੰ ਬਾਘਾ ਪੁਰਾਣਾ, ਗੁਰਮੀਤ ਸਿੰਘ ਨੂੰ ਤਲਵੰਡੀ ਭਾਈ, ਸੁਰਿੰਦਰ ਪਾਲ ਪੱਬੀ ਨੂੰ ਗੁਰੂ ਹਰਸਹਾਏ, ਪੁਰਸ਼ੋਤਮ ਲਾਲ ਨੂੰ ਦੋਦਾ ਅਤੇ ਵਿਕਰਮ ਕੁਮਾਰ ਗੁੰਬਰ ਨੂੰ ਧਰਮਕੋਟ ਅਤੇ ਵਾਧੂ ਚਾਰਜ ਕੋਟ ਈਸੇ ਖਾਂ ਵਿਖੇ ਤਬਦੀਲ ਕੀਤਾ ਗਿਆ ਹੈ।

Comments