Leading online punjabi news portal and best punjabi website focusing on latest breaking and top Punjabi News, Punjab Transfers , Punjab Politics ,Punjabi Cinema , India News , World News , Health News , Latest Punjab Transfers , Sikh News Nri News

ਹਰਿਆਣਾ ਸਰਕਾਰ ਨੇ 4 ਆਈ.ਏ.ਐਸ. ਅਤੇ 30 ਐਸ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ

ਚੰਡੀਗੜ੍ਹ 18 ਮਈ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 4 ਆਈ.ਏ.ਐਸ. ਅਤੇ 30 ਐਸ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

         ਜੀਂਦ ਦੇ ਡਿਪਟੀ ਕਮਿਸ਼ਨਰ ਵਿਨੈ ਸਿੰਘ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦਾ ਸਕੱਤਰ ਨਿਯੁਕਤ ਕੀਤਾ ਹੈ।

         ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਜਗਦੀਪ ਸਿੰਘ ਨੂੰ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੈਡਰੇਸ਼ਨ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ।

         ਗੁਰੂਗ੍ਰਾਮ ਨਗਰ ਨਿਗਮ ਦੇ ਵਧੀਕ ਡਿਟੀ ਕਮਿਸ਼ਨਰ ਅਤੇ ਗੁਰੂਗ੍ਰਾਮ ਮੈਟਰੋ ਪੋਲਿਟਿਨ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਖੱਤਰੀ ਨੂੰ ਜੀਂਦ ਦਾ ਡਿਪਟੀ ਕਮਿਸ਼ਨਰ ਲਗਾਇਆ ਹੈ।

         ਯਮੁਨਾਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਸ਼ਾਲੀਨ ਨੂੰ ਪੰਚਕੂਲਾ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਹੈ।

         ਚਰਖੀ ਦਾਦਰੀ ਦੇ ਵਧੀਕ ਡਿਪਟੀ ਕਮਿਸ਼ਨਰ ਜੈਵੀਰ ਸਿੰਘ ਆਰਿਆ ਨੂੰ ਗੁਰੂਗ੍ਰਾਮ ਮੈਟਰੋ ਪੋਲਿਟਿਨ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਹੈ।

         ਹਰਿਆਣਾ ਮਾਲੇ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਮਹੇਸ਼ਵਰ ਸ਼ਰਮਾ ਨੂੰ ਖੇਡ ਤੇ ਯੁਵਾ ਮਾਮਲੇ ਵਿਭਾਗ ਦਾ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ।

         ਸੋਨੀਪਤ ਦੇ ਵਧੀਕ ਡਿਪਟੀ ਕਮਿਸ਼ਨਰ ਸ਼ਿਵ ਪ੍ਰਸਾਦ ਨੂੰ ਪਾਣੀਪਤ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਹੈ।

         ਆਯੂਸ਼ ਵਿਭਾਗ ਦੇ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਧਰਮੇਂਦਰ ਸਿੰਘ ਨੂੰ ਮਹੇਂਦਰਗੜ੍ਹ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਹੈ।

         Êਪੰਚਕੂਲਾ ਨਗਰ ਨਿਗਮ ਦੇ ਕਮਿਸ਼ਨਰ ਲਲਿਤ ਕੁਮਾਰ ਨੂੰ ਪੰਚਕੂਲਾ ਆਰ.ਟੀ.ਏ. ਦਾ ਸਕੱਤਰ ਲਗਾਇਆ ਹੈ।

         ਮਹੇਂਦਰਗੜ੍ਹ ਦੇ ਵਧੀਕ ਡਿਪਟੀ ਕਮਿਸ਼ਨਰ ਸੁਜਾਨ ਸਿੰਘ ਨੂੰ ਚਰਖੀ ਦਾਦਰੀ ਦਾ ਵਧੀਕ ਡਿਪਟੀ ਕਮਿਸ਼ਨਰ ਲਗਾਇਆ ਹੈ।

         ਪਾਣੀਪਤ ਨਗਰ ਨਿਗਮ ਦੀ ਕਮਿਸ਼ਨਰ ਵੀਨਾ ਹੁੱਡਾ ਨੂੰ ਸਹਿਕਾਰੀ ਕਮੇਟੀਆਂ ਦਾ ਸੰਯੁਕਤ ਰਜਿਸਟਰਾਰ (ਪ੍ਰਸ਼ਾਸਨ) ਨਿਯੁਕਤ ਕੀਤਾ ਹੈ।

         ਨੂੰਹ ਆਰ.ਟੀ.ਏ. ਦੇ ਸਕੱਤਰ ਅਤੇ ਹਰਿਆਣਾ ਰੋਡਵੇਜ, ਨਵੀਂ ਦਿੱਲੀ ਦੇ ਜਰਨਲ ਮੈਨੇਜਰ ਸੁਰੇਂਦਰ ਸਿੰਘ ਨੂੰ ਹਰਿਆਣਾ ਆਈ.ਐਸ.ਬੀ.ਟੀ., ਨਵੀਂ ਦਿੱਲੀ ਦਾ ਐਫ.ਐਸ.ਓ. ਲਗਾਇਆ ਹੈ।

         ਸਹਿਕਾਰੀ ਖੰਡ ਮਿਲ, ਪਲਵਲ ਦੇ ਪ੍ਰਬੰਧ ਨਿਦੇਸ਼ਕ ਅਮਰਦੀਪ ਸਿੰਘ ਨੂੰ ਚਰਖੀ ਦਾਦਰੀ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।

         ਕਲਾਇਤ ਦੇ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਅਤੇ ਕੈਥਲ ਆਰ.ਟੀ.ਏ. ਦੇ ਸਕੱਤਰ ਓਮ ਪ੍ਰਕਾਸ਼ ਨੂੰ ਦਾਦਰੀ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਅਤੇ ਚਰਖੀ ਦਾਦਰੀ ਆਰ.ਟੀ.ਏ. ਦਾ ਸਕੱਤਰ ਲਗਾਇਆ ਹੈ।

         ਨਾਰਨੌਲ ਦੇ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਸੁਰੇਸ਼ ਕੁਮਾਰ ਨੂੰ ਬਾਵਲ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਲਗਾਇਆ ਹੈ।

         ਐਚ.ਐਸ.ਏ.ਐਮ.ਬੀ., ਗੁਰੂਗ੍ਰਾਮ ਦ ਜੋਨਲ ਪ੍ਰਸ਼ਾਸਕ ਅਤੇ ਗੁਰੂਗ੍ਰਾਮ ਮੈਟਰੋਪੋਲਿਟਿਨ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਸੰਯੁਕਤ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਗਰਗ ਨੂੰ ਗੁਰੂਗ੍ਰਾਮ ਦਾ ਵਧੀਕ ਕਿਰਤ ਕਮਿਸ਼ਨਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ।

         ਸਹਿਕਾਰੀ ਖੰਡ ਮਿਲ, ਜੀਂਦ ਦੇ ਪ੍ਰਬੰਧ ਨਿਦੇਸ਼ਕ ਅਜੈ ਮਲਿਕ ਨੂੰ ਯਮੁਨਾਨਗਰ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਹੈ।

         ਹਆਿਣਾ ਰੋਡਵੇਜ ਗੁਰੂਗ੍ਰਾਮ ਦੇ ਜਰਨਲ ਮੈਨੇਜਰ ਜੈਦੀਪ ਕੁਮਾਰ ਨੂੰ ਸੰਯੁਕਤ ਰਾਜ ਟਰਾਂਸਪੋਰਟ ਕੰਟ੍ਰੋਲਰ ਲਗਾਇਆ ਹੈ।

         ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਅਤੇ ਉਪ ਸਕੱਤਰ ਅਤੇ ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਦੀ ਸਕੱਤਰ ਮਨੀਸ਼ਾ ਸ਼ਰਮਾ ਨੂੰ ਇੰਦਰੀ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।

         ਹੁਡਾ, ਰੋਹਤਕ ਦੇ ਮਿਲਖ ਅਧਿਕਾਰੀ ਅਮਿਤ ਕੁਮਾਰ ਨੂੰ ਚੱਕਬੰਦੀ ਵਿਭਾਗ, ਰੋਹਤਕ ਵਿਚ ਸੰਯੁਕਤ ਨਿਦੇਸ਼ਕ ਲਗਾਇਆ ਹੈ।

         ਸਹਿਕਾਰੀ ਖੰਡਲ ਮਿਲ, ਰੋਹਤਕ ਦੇ ਪ੍ਰਬੰਧ ਨਿਦੇਸ਼ਕ ਦਲਬੀਰ ਸਿੰਘ ਨੂੰ ਹਰਿਆਣਾ ਰੋਡਵੇਜ, ਗੁਰੂਗ੍ਰਾਮ ਦਾ ਜਰਨਲ ਮੈਨੇਜਰ ਨਿਯੁਕਤ ਕੀਤਾ ਹੈ।

         ਇੰਦਰੀ ਦੇ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਹੁਡਾ, ਕਰਨਾਲ ਦੇ ਮਿਲਖ ਅਧਿਕਾਰੀ ਅਸ਼ਿਵਨੀ ਮਲਿਕ ਨੂੰ ਜੀਂਦ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਜੀਂਦ ਸਹਿਕਾਰੀ ਖੰਡ ਮਿਲ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ।

         ਐਸ.ਐਸ.ਏ.ਐਮ.ਬੀ. ਕਰਨਾਲ ਦੇ ਜੋਨਲ ਪ੍ਰਸ਼ਾਸਕ ਸਤੀਸ਼ ਕੁਮਾਰ ਨੂੰ ਨਾਰਨੌਰ ਦਾ ਉਪ ਮੰਡਲ ਅਧਿਕਾਰੀ (ਸਿਵਲ) ਦਾ ਵਾਧੂ ਕਾਰਜਭਾਰ ਸੌਂਪਿਆ ਹੈ।

         ਸਹਿਕਾਰੀ ਕਮੇਟੀਆਂ, ਪੰਚਕੂਲਾ ਦੇ ਸੰਯੁਕਤ ਰਜਿਸਟਰਾਰ (ਪ੍ਰਸ਼ਾਸਨ) ਰਾਜੇਸ਼ ਕੁਮਾਰ ਨੂੰ ਲੋਹਾਰੂ ਤੇ ਸਿਵਾਨੀ ਦਾ  ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।

         ਚਰਖੀ ਦਾਦਰੀ ਦੇ ਸਿਟੀ ਮੈਜੀਸਟ੍ਰੇਟ ਤੇ ਚਰਖੀ ਦਾਦਰੀ ਆਰ.ਟੀ.ਏ. ਦੇ ਸਕੱਤਰ ਗੌਰਵ ਨੂੰ ਸਮਾਲਖਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।

         ਕਾਲਕਾ ਦੇ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਪੰਚਕੂਲਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ. ਰਿਚਾ ਨੂੰ ਟਾਊਨ ਤੇ ਕੰਟਰੀ ਪਲਾਨਿੰਗ ਵਿਭਾਗ ਦੀ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਅਤੇ ਉਪ ਸਕੱਤਰ ਨਿਯੁਕਤ ਕੀਤਾ ਹੈ।

         ਉੁੱਚੇਰੀ ਸਿਖਿਆ ਵਿਭਾਗ ਦੀ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਅਤੇ ਸਕੂਲ ਸਿਖਿਆ ਵਿਭਾਗ ਦੀ ਉਪ ਸਕੱਤਰ ਗੌਰੀ ਮਿੱਢਾ ਨੂੰ ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਦੀ ਸਕੱਤਰ ਲਗਾਇਆ ਹੈ।

         ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਜਗਦੀਪ ਸਿੰਘ ਨੂੰ ਕਲਾਇਤ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।

         ਚਕਬੰਦੀ ਵਿਭਾਗ, ਰੋਹਤਕ ਦੇ ਸੰਯੁਕਤ ਨਿਦੇਸ਼ਕ ਪ੍ਰਦੀਪ ਅਹਲਾਵਤ ਨੂੰ ਸਹਿਕਾਰੀ ਖੰਡ ਮਿਲ, ਰੋਹਤਕ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ।

         ਯਮੁਨਾਨਗਰ ਦੀ ਸਿਟੀ ਮੈਜਿਸਟ੍ਰੇਟ ਅਤੇ ਜਿਲਾ ਪਰਿਸ਼ਦ ਯਮੁਨਾਨਗਰ ਦੀ ਮੁੱਖ ਕਾਰਜਕਾਰੀ ਅਧਿਕਾਰੀ ਰੂਚੀ ਸਿੰਘ ਨੂੰ ਆਯੂਸ਼ ਵਿਭਾਗ ਵਿਚ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਲਗਾਇਆ ਹੈ।

         ਉਦਯੋਗ ਤੇ ਵਪਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਤੇ ਉਪ ਸਕੱਤਰ ਪੰਕਜ ਕੁਮਾਰ ਨੂੰ ਪੰਚਕੂਲਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਪੰਚਕੂਲਾ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।

         ਰਿਵਾੜੀ ਦੇ ਸਿਟੀ ਮੈਜੀਸਟ੍ਰੇਟ ਬਿਜੇਂਦਰ ਸਿੰਘ ਨੂੰ ਸਿਰਸਾ ਅਤੇ ਕਾਲਾਂਵਾਲੀ ਦਾ ਉਪ ਮੰਡਲ ਅਧਿਕਾਰੀ (ਸਿਵਲ) ਨਿਯੁਕਤ ਕੀਤਾ ਹੈ।

         Êਪਲਵਲ ਅਤੇ ਨੂੰਹ ਜਿਲਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਿਤੇਂਦਰ ਕੁਮਾਰ 3 ਨੂੰ ਪਲਵਲ ਸਹਿਕਾਰੀ ਖੰਡ ਮਿਲ ਦਾ ਪ੍ਰਬੰਧ ਨਿਦੇਸ਼ਕ ਦਾ ਵਾਧੂ ਕਾਰਜਭਾਰ ਸੌਂਪਿਆ ਹੈ।

         ਜੀਂਦ ਦੇ ਸਿਟੀ ਮੈਜੀਸਟ੍ਰੇਟ ਅਤੇ ਜੀਂਦ ਜਿਲਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਕੇਸ਼ ਕੁਮਾਰ ਨੂੰ ਖਰਖੌਦਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਨਿਯੁਕਤ ਕੀਤਾ ਹੈ।

Comments

X
Like our page to close this popup